ਐਸਐਸਪੀ ਤੇ ਡੀਸੀ ਦਫ਼ਤਰ ਸਾਹਮਣੇ ਖਾਲਿਸਤਾਨ ਦਾ ਬੈਨਰ ਲਗਾਉਣ ਤੇ ਹੋਇਆ ਹੰਗਾਮਾ II
ਰੂਪਨਗਰ ਵਿੱਚ ਐਸਐਸਪੀ ਤੇ ਡੀਸੀ ਦਫ਼ਤਰ ਸਾਹਮਣੇ ਕਿਸੇ ਨੇ ਖਾਲਿਸਤਾਨ ਦਾ ਬੈਨਰ ਲਾ ਦਿੱਤਾ। ਇਹ ਬੈਨਰ ਐਸਐਸਪੀ ਤੇ ਡੀਸੀ ਦਫ਼ਤਰ ਦੇ ਬਿੱਲਕੁਲ ਸਾਹਮਣੇ ਲਾਇਆ ਗਿਆ ਹੈ।
ਸ਼ਿਵ ਸੈਨਾ ਨੂੰ ਜਦੋਂ ਇਸ ਘਟਨਾ ਦਾ ਪਤਾ ਲਗਾ ਤਾਂ ਓਹਨਾ ਵਲੋਂ ਮੌਕੇ ਤੇ ਪਹੁੰਚ ਕੇ ਇਸ ਘਟਨਾ ਦੀ ਨਿੰਦਾ ਕੀਤੀ ਗਈ I ਸ਼ਿਵ ਸੈਨਾ ਨੂੰ ਜਦੋਂ ਇਸ ਘਟਨਾ ਦਾ ਪਤਾ ਲਗਾ ਤਾਂ ਓਹਨਾ ਵਲੋਂ ਮੌਕੇ ਤੇ ਪਹੁੰਚ ਕੇ ਇਸ ਘਟਨਾ ਦੀ ਨਿੰਦਾ ਕੀਤੀ ਗਈ I
ਸ਼ਿਵਸੈਨਾ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਰੇਬਾਜੀ ਕਰਦਿਆਂ ਕਿਹਾ ਗਿਆ ਕਿ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਦੇ ਵਿਚ ਅਸਮਰਥ ਸਾਬਿਤ ਹੋ ਰਹੀ ਹੈ , ਜਿਸਦਾ ਫਾਇਦਾ ਕੁਛ ਸ਼ਰਾਰਤੀ ਅਨਸਰਾਂ ਵਲੋਂ ਚਕਿਆ ਜਾ ਰਿਹਾ ਹੈ I ਜਿਸਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ I ਖ਼ਬਰ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਅਤੇ ਬੈਨਰ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ II
Author: Kranti Headline
Total Page Visits: 365 - Today Page Visits: 1





